Bible Languages

Indian Language Bible Word Collections

Bible Versions

Books

Exodus Chapters

Bible Versions

Books

Exodus Chapters

1 ਹੁਣ ਇਸਰਾਏਲ ਦੇ ਪੁੱਤ੍ਰਾਂ ਦੇ ਨਾਉਂ ਜਿਹੜੇ ਮਿਸਰ ਵਿੱਚ ਇੱਕ ਇੱਕ ਜਣਾ ਆਪੋ ਆਪਣੇ ਟੱਬਰ ਨਾਲ ਯਾਕੂਬ ਦੇ ਸੰਗ ਆਏ ਸੋ ਏਹ ਹਨ
2 ਰਊਬੇਨ ਸ਼ਿਮਓਨ ਲੇਵੀ ਯਹੂਦਾਹ
3 ਯਿੱਸਾਕਾਰ ਜਬੂਲੁਨ ਬਿਨਯਾਮੀਨ
4 ਦਾਨ ਨਫਤਾਲੀ ਗਾਦ ਅਤੇ ਆਸ਼ੇਰ
5 ਐਉਂ ਏਹ ਸਾਰੇ ਪ੍ਰਾਣੀ ਜਿਹੜੇ ਯਾਕੂਬ ਦੀ ਅੰਸ ਤੋਂ ਨਿਕਲੇ ਸੱਤ੍ਰ ਪ੍ਰਾਣੀ ਸਨ ਅਤੇ ਯੂਸੁਫ਼ ਮਿਸਰ ਵਿੱਚ ਹੀ ਸੀ
6 ਯੂਸੁਫ਼ ਅਤੇ ਉਸ ਦੇ ਭਰਾ ਅਤੇ ਉਹ ਸਾਰੀ ਪੀੜ੍ਹੀ ਮਰ ਚੁੱਕੀ ਸੀ
7 ਪਰ ਇਸਰਾਏਲੀ ਫਲੇ ਅਤੇ ਉਨ੍ਹਾਂ ਦੇ ਦਲਾਂ ਦੇ ਦਲ ਹੋ ਗਏ ਅਤੇ ਵਧ ਗਏ ਅਤੇ ਅੱਤ ਬਲਵੰਤ ਹੋ ਗਏ ਅਰ ਧਰਤੀ ਉਨ੍ਹਾਂ ਨਾਲ ਭਰ ਗਈ ।।
8 ਤਾਂ ਮਿਸਰ ਉੱਤੇ ਇੱਕ ਨਵਾਂ ਰਾਜਾ ਉੱਠਿਆ ਜਿਹੜਾ ਯੂਸੁਫ਼ ਨੂੰ ਨਹੀਂ ਜਾਣਦਾ ਸੀ
9 ਉਸ ਆਪਣੀ ਰਈਅਤ ਨੂੰ ਆਖਿਆ, ਵੇਖੋ ਇਸਰਾਏਲੀ ਲੋਕ ਸਾਥੋਂ ਵਧੀਕ ਅਤੇ ਬਲਵੰਤ ਹਨ
10 ਆਓ ਅਸੀਂ ਉਨ੍ਹਾਂ ਨਾਲ ਹਿਕਮਤ ਨਾਲ ਵਰਤੀਏ ਅਜੇਹਾ ਨਾ ਹੋਵੇ ਕਿ ਓਹ ਹੋਰ ਵਧ ਜਾਣ ਅਤੇ ਐਉਂ ਹੋਵੇ ਕਿ ਜਦ ਲੜਾਈ ਆ ਪਵੇ ਤਾਂ ਓਹ ਸਾਡੇ ਵੈਰੀਆਂ ਦੇ ਨਾਲ ਮਿਲ ਜਾਣ ਅਤੇ ਸਾਡੇ ਵਿਰੁੱਧ ਲੜਨ, ਫੇਰ ਏਸ ਦੇਸ ਤੋਂ ਉਤਾਹਾਂ ਨੂੰ ਚੱਲੇ ਜਾਣ
11 ਤਾਂ ਉਸ ਉਨ੍ਹਾਂ ਦੇ ਉੱਪਰ ਬੇਗਾਰੀਆਂ ਦੇ ਕਰੋੜੇ ਠਹਿਰਾਏ ਜਿਹੜੇ ਉਨ੍ਹਾਂ ਨੂੰ ਉਨ੍ਹਾਂ ਦੇ ਭਾਰਾਂ ਨਾਲ ਜਿੱਚ ਕਰਨ ਅਤੇ ਉਨ੍ਹਾਂ ਫ਼ਿਰਊਨ ਲਈ ਫਿਤੋਮ ਅਤੇ ਰਾਮਸੇਸ ਭੰਡਾਰ ਦੇ ਨਗਰ ਬਣਾਏ
12 ਪਰ ਜਿੰਨਾ ਓਹ ਉੱਨ੍ਹਾਂ ਨੂੰ ਜਿੱਚ ਕਰਦੇ ਸਨ ਓਹ ਉਨ੍ਹਾਂ ਹੀ ਵਧਦੇ ਅਤੇ ਫੈਲਦੇ ਜਾਂਦੇ ਸਨ, ਐਉਂ ਓਹ ਇਸਰਾਏਲੀਆਂ ਤੋਂ ਅੱਕ ਗਏ
13 ਉਪਰੰਤ ਮਿਸਰੀ ਇਸਰਾਏਲੀਆਂ ਤੋਂ ਕਰੜਾਈ ਨਾਲ ਟਹਿਲ ਕਰਾਉਣ ਲੱਗੇ
14 ਅਤੇ ਉਨ੍ਹਾਂ ਨੇ ਔਖੀ ਟਹਿਲ ਨਾਲ ਅਰਥਾਤ ਗਾਰੇ, ਇੱਟਾਂ ਅਤੇ ਖੇਤਾਂ ਵਿੱਚ ਹਰ ਪਰਕਾਰ ਦੀ ਟਹਿਲ ਨਾਲ ਉਨ੍ਹਾਂ ਦਾ ਜੀਉਣ ਖੱਟਾ ਕਰ ਦਿੱਤਾ। ਜਿਹੜੀ ਟਹਿਲ ਉਨ੍ਹਾਂ ਤੋਂ ਕਰਾਂਉਦੇ ਸਨ ਉਹ ਕਰੜਾਈ ਨਾਲ ਸੀ।।
15 ਤਾਂ ਮਿਸਰ ਦੇ ਰਾਜਾ ਨੇ ਇਬਰਾਨੀ ਦਾਈਆਂ ਨੂੰ ਜਿਨ੍ਹਾਂ ਵਿੱਚੋਂ ਇੱਕ ਦਾ ਨਾਉਂ ਸਿਫਰਾਹ ਅਤੇ ਦੂਜੀ ਦਾ ਨਾਉਂ ਫੂਆਹ ਸੀ ਆਖਿਆ
16 ਜਾਂ ਇਬਰਾਨਣਾਂ ਲਈ ਤੁਸੀਂ ਦਾਈ ਪੁਣਾ ਕਰਦੀਆਂ ਹੋ ਅਰ ਤੁਸੀਂ ਉਨ੍ਹਾਂ ਨੂੰ ਜਣਾਉਣ ਦੇ ਪੀੜ੍ਹੇ ਉੱਤੇ ਵੇਖਦੀਆਂ ਹੋ ਤਾਂ ਜੇ ਕਰ ਉਹ ਪੁੱਤ੍ਰ ਹੋਵੇ ਉਸ ਨੂੰ ਮਾਰ ਸੁੱਟੋ ਪਰ ਜੇ ਕਰ ਧੀ ਹੋਵੇ ਤਾਂ ਉਹ ਜੀਉਂਦੀ ਰਹੇ
17 ਪਰ ਦਾਈਆਂ ਪਰਮੇਸ਼ੁਰ ਤੋਂ ਡਰਦੀਆਂ ਸਨ ਅਤੇ ਜਿਵੇਂ ਮਿਸਰ ਦੇ ਰਾਜੇ ਨੇ ਹੁਕਮ ਦਿੱਤਾ ਸੀ ਉਨ੍ਹਾਂ ਤਿਵੇਂ ਨਾ ਕੀਤਾ,ਓਹ ਮੁੰਡਿਆਂ ਨੂੰ ਜੀਉਂਦੇ ਰਖਦੀਆਂ ਸਨ
18 ਤਾਂ ਮਿਸਰ ਦੇ ਰਾਜੇ ਨੇ ਦਾਈਆਂ ਨੂੰ ਸੱਦ ਕੇ ਆਖਿਆ, ਤੁਸਾਂ ਏਹ ਗੱਲ ਕਿਉਂ ਕੀਤੀ ਭਈ ਮੁੰਡਿਆਂ ਨੂੰ ਜੀਉਂਦੇ ਰਹਿਣ ਦਿੱਤਾ?
19 ਤਾਂ ਦਾਈਆਂ ਨੇ ਫ਼ਿਰਊਨ ਨੂੰ ਆਖਿਆ ਕਿ ਇਬਰਾਨੀ ਤੀਵੀਆਂ ਮਿਸਰੀ ਤੀਵੀਆਂ ਵਾਂਙੁ ਨਹੀਂ ਹਨ ਕਿਉਂਜੋ ਓਹ ਜਿੰਦ ਵਾਲੀਆਂ ਹਨ ਅਤੇ ਦਾਈਆਂ ਦੇ ਆਉਣ ਤੋਂ ਪਹਿਲਾਂ ਹੀ ਜਣ ਲੈਂਦੀਆਂ ਹਨ
20 ਤਾਂ ਪਰਮੇਸ਼ੁਰ ਨੇ ਦਾਈਆਂ ਨਾਲ ਭਲਿਆਈ ਕੀਤੀ ਅਤੇ ਓਹ ਲੋਕ ਵਧ ਗਏ ਅਤੇ ਅੱਤ ਬਲਵੰਤ ਹੋ ਗਏ
21 ਤਾਂ ਐਉਂ ਹੋਇਆ ਇਸ ਲਈ ਕਿ ਦਾਈਆਂ ਪਰਮੇਸ਼ੁਰ ਤੋਂ ਡਰੀਆਂ ਉਸ ਉਨ੍ਹਾਂ ਦੇ ਘਰ ਵਸਾਏ
22 ਉਪਰੰਤ ਫ਼ਿਰਊਨ ਨੇ ਆਪਣੀ ਸਾਰੀ ਰਈਅਤ ਨੂੰ ਹੁਕਮ ਦਿੱਤਾ ਕਿ ਹਰ ਇੱਕ ਪੁੱਤ੍ਰ ਨੂੰ ਜਿਹੜਾ ਜੰਮੇ ਦਰਿਆ ਵਿੱਚ ਸੁੱਟ ਦਿਓ ਪਰ ਹਰ ਇੱਕ ਧੀ ਨੂੰ ਜੀਉਂਦੀ ਰੱਖ ਲਓ।।
×

Alert

×